Police Assistance Line and Online Reporting (Punjabi | ਪੰਜਾਬੀ)

ਪੰਜਾਬੀ ਵਿੱਚ ਪੁਲਿਸ ਸਹਾਇਤਾ ਲਾਈਨ ਜਾਣਕਾਰੀ. ਕੁਝ ਗੈਰ-ਜ਼ਰੂਰੀ ਅਪਰਾਧਾਂ ਦੀ ਰਿਪੋਰਟ ਕਰਨ ਲਈ 131 444 ਨੂੰ ਫ਼ੋਨ ਕਰੋ।

ਪੁਲਿਸ ਸਹਾਇਤਾ ਲਾਈਨ ਬਾਰੇ

ਪੁਲਿਸ ਸਹਾਇਤਾ ਲਾਈਨ ਤੁਹਾਨੂੰ ਹਫਤੇ ਦੇ ਸੱਤੇ  ਦਿਨ 24 ਘੰਟੇ ਗੈਰ-ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ ਸਹਾਇਕ ਹੈ|

ਸੌਖੀ ਪਹੁੰਚ ਲਈ ਨੰਬਰ 131 444 ਨੂੰ ਆਪਣੇ ਫ਼ੋਨ ਸੰਪਰਕਾਂ ਵਿੱਚ ਸੇਵ ਕਰਕੇ ਰੱਖੋ।

ਐਮਰਜੈਂਸੀ ਵਿੱਚ ਟ੍ਰਿਪਲ ਜ਼ੀਰੋ (000) 'ਤੇ  ਫ਼ੋਨ ਕਰੋ

ਪੁਲਿਸ ਸਹਾਇਤਾ ਲਾਈਨ ਕੇਵਲ ਗੈਰ-ਜ਼ਰੂਰੀ ਮਾਮਲਿਆਂ ਵਿੱਚ ਤੁਹਾਡੀ ਸਹਾਇਤਾ ਕਰ ਸਕਦੀ ਹੈ। ਐਮਰਜੈਂਸੀ ਵਿੱਚ, ਤੁਰੰਤ ਪੁਲਿਸ ਹਾਜ਼ਰੀ ਲਈ ਤੁਹਾਨੂੰ ਹਮੇਸ਼ਾ ਟ੍ਰਿਪਲ ਜ਼ੀਰੋ (000) 'ਤੇ  ਫ਼ੋਨ ਕਰਨਾ ਚਾਹੀਦਾ ਹੈ।

ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ ਤਾਂ ਤੁਸੀਂ ਟ੍ਰਿਪਲ ਜ਼ੀਰੋ (000) 'ਤੇ ਫ਼ੋਨ ਕਰ ਸਕਦੇ ਹੋ ਅਤੇ 'ਪੁਲਿਸ', 'ਫਾਇਰ', ਜਾਂ 'ਐਂਬੂਲੈਂਸ' ਦੀ ਮੰਗ ਕਰ ਸਕਦੇ ਹੋ।

ਇਕ ਵਾਰ ਲਾਈਨ ਤੇ ਜੁੜਣ ਤੋਂ ਬਾਅਦ, ਅਨੁਵਾਦਕ  ਲਈ ਲਾਈਨ 'ਤੇ ਬਣੇ ਰਹੋ।

ਆਪਣੀ ਭਾਸ਼ਾ ਵਿੱਚ ਰਿਪੋਰਟ ਕਰੋ

ਤੁਸੀਂ ਕਿਸੇ ਗੈਰ-ਜ਼ਰੂਰੀ ਅਪਰਾਧ ਜਾਂ ਘਟਨਾ ਦੀ ਰਿਪੋਰਟ ਕਰਨ ਲਈ 131 444 'ਤੇ ਫ਼ੋਨ ਕਰ ਸਕਦੇ ਹੋ। ਤੁਹਾਡੇ ਫ਼ੋਨ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। 

ਆਪਣੀ ਭਾਸ਼ਾ ਵਿੱਚ ਰਿਪੋਰਟ ਕਰਨ ਲਈ, ਇਕ (1) ਦਬਾਓ ਜਾਂ ਓਪਰੇਟਰ ਨਾਲ ਗੱਲ ਕਰਨ ਲਈ ਲਾਈਨ 'ਤੇ ਬਣੇ ਰਹੋ ਅਤੇ ਆਪਣੀ  ਤਰਜ਼ੀਹੀ ਭਾਸ਼ਾ ਵਿੱਚ ਅਨੁਵਾਦਕ ਦੀ ਮੰਗ ਕਰੋ।

ਪੁਲਿਸ ਸਹਾਇਤਾ ਲਾਈਨ ਨੂੰ ਕੀਤੀਆਂ ਸਾਰੀਆਂ ਫ਼ੋਨ ਕਾਲਾਂ ਵਿਕਟੋਰੀਆ ਪੁਲਿਸ ਦੁਆਰਾ ਰਿਕਾਰਡ ਕੀਤੀਆਂ  ਅਤੇ ਸੰਭਾਲ ਕੇ ਰੱਖੀਆਂ ਜਾਂਦੀਆਂ ਹਨ। 

ਇਹ ਸਿਖਲਾਈ ਅਤੇ ਲੋੜ ਪੈਣ 'ਤੇ ਪੁਲਿਸ  ਉਦੇਸ਼ਾਂ ਦੋਹਾਂ ਲਈ ਹਨ। 

ਜਦੋਂ ਅਸੀਂ ਤੁਹਾਡੀ ਰਿਪੋਰਟ 'ਤੇ ਕਾਰਵਾਈ ਕਰਦੇ ਹਾਂ, ਤਾਂ ਤੁਹਾਨੂੰ ਪੁਲਿਸ ਹਵਾਲਾ ਨੰਬਰ ਸਹਿਤ ਸਹਾਇਤਾ ਜਾਣਕਾਰੀ  ਸੂਚਨਾ ਮਿਲੇਗੀ।

ਇਸ ਨੂੰ ਈਮੇਲ ਜਾਂ ਡਾਕ ਰਾਹੀਂ ਭੇਜਿਆ ਜਾਵੇਗਾ।

ਔਨਲਾਈਨ ਰਿਪੋਰਟ ਕਰਨੀ

ਤੁਸੀਂ ਸਾਡੀ ਔਨਲਾਈਨ ਰਿਪੋਰਟਿੰਗ  ਸੇਵਾ ਰਾਹੀਂ (ਕੇਵਲ ਅੰਗਰੇਜ਼ੀ ਵਿੱਚ) ਕਿਸੇ ਗੈਰ-ਜ਼ਰੂਰੀ ਅਪਰਾਧ ਜਾਂ ਘਟਨਾ ਦੀ ਰਿਪੋਰਟ ਵੀ ਕਰ ਸਕਦੇ ਹੋ।

ਕ੍ਰਾਈਮ ਸਟੌਪਰਜ਼ ਨੂੰ ਜਾਣਕਾਰੀ  ਦੇਣਾ

ਕਈ ਤਰ੍ਹਾਂ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਕ੍ਰਾਈਮ ਸਟੌਪਰਜ਼ ਨੂੰ ਔਨਲਾਈਨ ਰਿਪੋਰਟ ਕਿਵੇਂ ਕਰਨੀ ਹੈ, ਇਸ ਬਾਰੇ ਜਾਣਕਾਰੀ ਲਈ  ਕ੍ਰਾਈਮ ਸਟੌਪਰਜ਼ ਵੈੱਬਸਾਈਟ 'ਤੇ  ਜਾਓ।

ਤੁਹਾਡੇ ਸਥਾਨਕ ਥਾਣੇ ਵਿਖੇ ਅਨੁਵਾਦ ਸਹਾਇਤਾ 

ਜੇ ਤੁਹਾਨੂੰ ਸਹਾਇਤਾ  ਦੀ ਲੋੜ ਹੋਵੇ  ਤਾਂ ਤੁਹਾਡਾ ਸਥਾਨਕ ਪੁਲਿਸ ਸਟੇਸ਼ਨ ਅਨੁਵਾਦ ਸੇਵਾ ਲਈ  ਟੈਲੀਫੋਨ ਪਹੁੰਚ  ਸਹਾਇਤਾ  ਦੇ ਸਕਦਾ ਹੈ:

  • ਅਪਰਾਧ ਰਿਪੋਰਟ ਕਰੋ
  • ਤਾਜ਼ਾ ਜਾਣਕਾਰੀ ਮੰਗੋ  (ਯਾਨੀ ਜਿਸ ਘਟਨਾ ਦੀ ਤੁਸੀਂ ਰਿਪੋਰਟ ਕੀਤੀ ਹੈ ਬਾਰੇ ਅੱਗੇ ਪਤਾ ਕਰਨ ਲਈ)
  • ਪਰਿਵਾਰਕ ਹਿੰਸਾ ਨਾਲ ਸਬੰਧਿਤ ਮਾਮਲਿਆਂ ਨੂੰ ਹੱਲ ਕਰਨ ਲਈ

Updated